ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਵਿਖੇ ਪ੍ਰਿੰਸੀਪਲ ਸਿੰਮੀ ਜੌਹਲ ਦੀ ਅਗਵਾਈ ਹੇਠ ਦੇਸ਼ ਦੇ ਸਲਾਨਾ ਬਜਟ ਸੈਸ਼ਨ2024-25 ਦੌਰਾਨ ਕਾਲਜ ਵਿੱਚ ਬਜਟ ਸੈਸ਼ਨ ਉੱਪਰ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਦੀ ਅਗਵਾਈ ਕਾਲਜ ਦੇ ਐਨ.ਐਸ.ਐਸ ਅਫਸਰ ਅਤੇ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋਫੈਸਰ ਨੇਹਾ ਰਾਣੀ ਦੁਆਰਾ ਕੀਤੀ ਗਈ। ਇਸ ਸੈਸ਼ਨ ਦਾ ਮੁੱਖ ਉਦੇਸ਼ ਕਾਲਜ ਦੇ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੇ ਸੰਸਦ ਵਿੱਚ ਚੱਲ ਰਹੇ ਸਲਾਨਾ ਬਜਟ ਸੈਸ਼ਨ ਬਾਰੇ ਜਾਣਕਾਰੀ ਦੇਣਾ ਅਤੇ ਬਜਟ ਕੀ ਹੁੰਦਾ ਹੈ ਇਸਦੀ ਬਣਤਰ ਕਿਵੇਂ ਹੁੰਦੀ ਹੈ ਦੇ ਵੱਖ ਵੱਖ ਪਹਿਲੂਆਂ ਤੋਂ ਜਾਣੂ ਕਰਵਾਉਣਾ ਸੀ।

ਸੈਮੀਨਾਰ ਦੌਰਾਨ ਪ੍ਰੋਫੈਸਰ ਨੇਹਾ ਰਾਣੀ ਦੁਆਰਾ ਵਿਦਿਆਰਥੀਆਂ ਨੂੰ ਬਜਟ ਕਿਸ ਨੂੰ ਕਿਹਾ ਜਾਂਦਾ ਹੈ, ਕਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕੌਣ ਇਸ ਨੂੰ ਪੇਸ਼ ਕਰਦਾ ਹੈ ਅਤੇ ਇਹ ਕਿਸ ਲਈ ਬਣਾਇਆ ਜਾਂਦਾ ਹੈ ਦੀ ਜਾਣਕਾਰੀ ਦੇ ਨਾਲ -ਨਾਲ ਭਾਰਤ ਦੇ ਇਸ ਬਜਟ ਵਿੱਚ ਕਿਹੜੇ ਕਿਹੜੇ ਨਵੇਂ ਪਹਿਲੂਆਂ ਉੱਪਰ ਚਰਚਾ ਕੀਤੀ ਗਈ ਅਤੇ ਕਿਹੜੇ ਕਿਹੜੇ ਪ੍ਰੋਜੈਕਟਾਂ ਵਾਸਤੇ ਕਿੰਨਾ ਬਜਟ ਰੱਖਿਆ ਗਿਆ ਬਾਰੇ ਵਿਸਤਾਰ ਸਹਿਤ ਜਾਣਕਾਰੀ ਪ੍ਰਦਾਨ ਕੀਤੀ ਗਈ ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਭਰਪੂਰ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ ਨਾਲ ਦੇਸ਼ ਕਿਵੇਂ ਆਪਣੇ ਬਜਟ ਦਾ ਨਿਰਮਾਣ ਕਰਦਾ ਹੈ ਅਤੇ ਕਿਸ ਪ੍ਰਕਾਰ ਸਲਾਨਾ ਬਜਟ ਬਣ ਕੇ ਤਿਆਰ ਹੁੰਦਾ ਹੈ ਇਸ ਬਾਰੇ ਵੀ ਗਿਆਨ ਪ੍ਰਾਪਤ ਕੀਤਾ। ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ ।

ਸੈਮੀਨਾਰ ਦੌਰਾਨ ਵਿਦਿਆਰਥੀਆਂ ਕੋਲੋਂ ਉਨਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਸਵਾਲ ਜਵਾਬ ਵੀ ਕੀਤੇ ਗਏ ਤਾਂ ਜੋ ਉਹਨਾਂ ਦੀ ਇਸ ਵਿੱਚ ਰੁਚੀ ਪੈਦਾ ਹੋਵੇ ਕਿਉਂਕਿ ਅੱਜ ਦਾ ਯੁਵਾ ਹੀ ਕੱਲ ਦਾ ਨੇਤਾ ਹੈ ਅਤੇ ਉਸ ਨੂੰ ਇਹ ਜਾਣਕਾਰੀ ਹੋਵੇ ਕਿ ਆਮ ਨਾਗਰਿਕ ਦੀ ਆਪਣੇ ਦੇਸ਼ ਤੋਂ ਕੀ ਆਸ਼ਾਵਾਂ ਹੁੰਦੀਆਂ ਹਨ ਜਿਸ ਨਾਲ ਵਿਅਕਤੀ ਦਾ ਅਤੇ ਦੇਸ਼ ਦਾ ਵਿਕਾਸ ਹੋ ਸਕੇ। ਵਿਦਿਆਰਥੀਆਂ ਦੁਆਰਾ ਭਵਿੱਖ ਵਿੱਚ ਅਜਿਹੇ ਸੈਮੀਨਾਰ ਹੋਰ ਕਰਵਾਉਣ ਦੀ ਮੰਗ ਵੀ ਪ੍ਰਿੰਸੀਪਲ ਸਾਹਿਬ ਕੋਲੋਂ ਕੀਤੀ ਗਈ ਤਾਂ ਜੋ ਵਿਦਿਆਰਥੀ ਦੇਸ਼ ਦੇ ਨਾਲ ਜੁੜ ਸਕਣ ਅਤੇ ਦੇਸ਼ ਵਿੱਚ ਸਰਕਾਰ ਕਿਵੇਂ ਉਹਨਾਂ ਵਾਸਤੇ ਨਿਰਣੇ ਲੈਂਦੀ ਹੈ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਇਸ ਸਮਾਗਮ ਦੌਰਾਨ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

3 Comments

  • I don’t think the title of your article matches the content lol. Just kidding, mainly because I had some doubts after reading the article.

  • I don’t think the title of your article matches the content lol. Just kidding, mainly because I had some doubts after reading the article.

  • Hi fantastic website! Does running a blog like this take
    a massive amount work? I’ve very little expertise in coding
    but I had been hoping to start my own blog
    soon. Anyways, if you have any ideas or tips for new blog
    owners please share. I understand this is off topic but
    I just had to ask. Kudos!

    http://ww1.syairtogel.monster/

Leave a Reply

Your email address will not be published. Required fields are marked *