ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਵਸ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ*

ਅੱਜ ਮਿਤੀ 5-11-20240 ਨੂੰ ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਵਿਖੇ ਭਾਰਤ ਸਰਕਾਰ ਦੇ ਖੇਡ ਅਤੇ ਯੁਵਾ ਮੰਤਰਿਆਲਿਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਸ੍ਰੀਮਤੀ ਗੀਤਾਂਜਲੀ ਸ਼ਰਮਾ ਦੀ ਅਗਵਾਈ ਹੇਠ ਐਨਐਸਐਸ ਅਤੇ ਇਕੋ ਕਲੱਬ ਦੁਆਰਾ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਵਸ ਅਤੇ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਇਸ ਦਾ ਆਯੋਜਨ NSS ਯੂਨਿਟ ਅਤੇ ਇਕੋ ਕਲੱਬ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਸਮਾਰੋਹ ਦਾ ਉਦੇਸ਼ ਸਮਾਜ ਵਿੱਚ ਏਕਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਅਤੇ ਸਰਦਾਰ ਪਟੇਲ ਦੀ ਯਾਦ ਵਿੱਚ ਉਹਨਾਂ ਦੇ ਯੋਗਦਾਨ ਨੂੰ ਸ੍ਰੇਹਣ ਕਰਨਾ ਸੀ।

ਸਮਾਰੋਹ ਦੀ ਸ਼ੁਰੂਆਤ ਵਿੱਚ ਐਨਐਸਐਸ ਪ੍ਰੋਗਰਾਮ ਅਫਸਰ ਸੋਨੀਆ ਦੁਆਰਾ ਸਰਦਾਰ ਪਟੇਲ ਦੀ ਕਿਰਤੀਆਂ ਅਤੇ ਉਹਨਾਂ ਦੀ ਨੈਤਿਕ ਅਤੇ ਰਾਜਨੀਤਿਕ ਸਿਧਾਂਤਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਤੇ ਡਾ. ਬਲਜੀਤ ਕੌਰ (ਇਕੋ ਕਲੱਬ ਇੰਚਾਰਜ) ਨੇ ਸਥਾਨਕ ਇਤਿਹਾਸ ਅਤੇ ਵਿਦਿਆਰਥੀਆਂ ਵਿੱਚ ਰਾਸ਼ਟਰੀ ਏਕਤਾ ਦਾ ਮਹੱਤਵ ਸਾਂਝਾ ਕੀਤਾ ਅਤੇ ਵਾਤਾਵਰਨ ਬਚਾਉਣ ਲਈ ਇੰਨਸਾਨੀ ਜ਼ਿੰਮੇਵਾਰੀ ਉੱਤੇ ਵਿਚਾਰ ਸਾਂਝੇ ਕੀਤੇ।

ਉਸ ਤੋਂ ਬਾਅਦ, NSS ਯੂਨਿਟ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਇਕਤਾ ਦੀ ਪ੍ਰਤੀਕਤਾ ਵਜੋਂ ਇਕੱਠਾ ਹੋ ਕੇ “ਸਮਿੱਥੀ ਰੈਲੀ” ਕੱਢੀ ,ਰੈਲੀ ਵਿੱਚ ਵਿਦਿਆਰਥੀਆਂ ਨੇ ਇੱਕਤਾ, ਭਾਈਚਾਰੇ ਅਤੇ ਧਰਮ ਨਿਰਪੇਖਤਾ ਦਾ ਸੰਦੇਸ਼ ਦਿੱਤਾ।

ਸਮਾਰੋਹ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਇੱਕ ਵੱਡੀ ਗਿਣਤੀ ਨੇ ਹਿੱਸਾ ਲਿਆ ਅਤੇ ਰਾਸ਼ਟਰੀ ਇਕਤਾ ਦਿਵਸ ਨੂੰ ਮਨਾਉਣ ਦੀ ਮਹੱਤਤਾ ਨੂੰ ਸਮਝਿਆ। ਪ੍ਰਿੰਸਿਪਲ ਗੀਤਾਂਜਲੀ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਸਾਰਥਕ ਤੌਰ ‘ਤੇ ਕਿਹਾ ਕਿ ਏਕਤਾ ਅਤੇ ਅਖੰਛਤਾ ਦੇ ਨਾਲ ਹੀ ਸਰਦਾਰ ਪਟੇਲ ਦਾ ਵਿਆਪਕ ਯੋਗਦਾਨ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਹਨਾਂ ਨੇ NSS ਯੂਨਿਟ ਅਤੇ ਇਕੋ ਕਲੱਬ ਦੇ ਵਿਦਿਆਰਥੀਆਂ ਨੂੰ ਇਹ ਕਹਿ ਕੇ ਪ੍ਰੋਤਸਾਹਿਤ ਕੀਤਾ ਕਿ ਉਹ ਲੋਕਾਂ ਵਿੱਚ ਏਕਤਾ ਦੀ ਲਹਿਰ ਫੈਲਾਉਣ ਅਤੇ ਵਾਤਾਵਰਣ ਨੂੰ ਆਹ ਹੋ ਗਏ ਸਨ ਸੁਰੱਖਿਆ ਲਈ ਜਾਗਰੂਕਤਾ ਬਣਾਈ ਰੱਖਣ ਵਿੱਚ ਸਿਰਮੌਰ ਭੂਮਿਕਾ ਨਿਭਾਏ। ਸਮਾਰੋਹ ਦਾ ਅੰਤ ਵਿੱਚ ਐਨਐਸਐਸ ਯੂਨਿਟ ਦੇ ਪੀਓ ਦੁਆਰਾ ਸਮੂਹ ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਸਰਦਾਰ ਪਟੇਲ ਦੀ ਜ਼ਿੰਦਗੀ ਦੇ ਪ੍ਰੇਰਣਾਦਾਇਕ ਪੱਖਾਂ ਆਪਣੇ ਜੀਵਨ ਵਿੱਚ ਅਪਣਾਉਣ ਤੇ ਉਹਨਾਂ ਦੇ ਏਕਤਾ ਦੇ ਸਿਧਾਂਤ ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ।