ਰਿਪੋਰਟ
ਉਚੇਰੀ ਸਿੱਖਿਆ ਵਿਭਾਗ, ਦੁਵਾਰਾ ਨਵੀ ਸਕੀਮ (HE-60 Industrial Visit and Exposure) ਅਧੀਨ ਨਵਾਂ ਸ਼ਹਿਰ ਕੋਪਰੇਟਿਵ ਸ਼ੂਗਰ ਮਿੱਲ, (ਸ਼ਹੀਦ ਭਗਤ ਸਿੰਘ ਨਗਰ) ਦੇ ਵਿਜ਼ਟ ਸੰਬੰਧੀ।
ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਵਿਦਿਆਰਥੀਆਂ ਨੂੰ ਮਿਤੀ 08 ਜਨਵਰੀ 2024 ਨੂੰ ਕਾਲਜ ਪ੍ਰਿੰਸੀਪਲ ਸਿੰਮੀ ਜੌਹਲ ਦੀ ਅਗਵਾਈ ਵਿਚ ਪ੍ਰੋ: ਹਰਿੰਦਰਜੀਤ ਸਿੰਘ, ਪ੍ਰੋ: ਜਸਵਿੰਦਰ ਰੱਲ੍ਹ ਅਤੇਪ੍ਰੋ ਪਰਮਜੀਤ ਕੌਰ ਵੱਲੋਂ ਕਾਲਜ ਵਿਦਿਆਰਥੀਆਂ ਨਾਲ ਨਵਾਂਸ਼ਹਿਰ ਵਿੱਚ ਅਜੀਤ ਸਿੰਘ ਓਮ ਪ੍ਰਕਾਸ਼ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਵਿਜ਼ਟ ਕੀਤਾ ਗਿਆ। ਨਵਾਂ ਸ਼ਹਿਰ ਕੋਪਰੇਟਿਵ ਸ਼ੂਗਰ ਮਿੱਲ, (ਸ਼ਹੀਦ ਭਗਤ ਸਿੰਘ ਨਗਰ) ਆਪਣੇ ਜ਼ਿਲ੍ਹੇ ਦੀ ਨੰ. ਇੱਕ ਸ਼ੂਗਰ ਮਿੱਲ ਹੈ। ਜਿੱਥੇ ਪੰਜਾਬ ਭਰ ਤੋਂ ਕਿਸਾਨ ਗੰਨਾ ਲੈ ਕੇ ਇਸ ਮਿੱਲ ਵਿਚ ਪੁੱਜ ਦੇ ਹਨ। ਇਸ ਉਦਯੋਗਿਕ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗੰਨੇ ਤੋਂ ਲੈ ਕੇ ਖੰਡ ਤੱਕ ਦੇ ਪ੍ਰੋਸੈੱਸ ਸਮਝਾਉਣਾ ਹੈ ਅਤੇ ਕਲਾਸਰੂਮਾਂ ਅਤੇ ਅਸਲ-ਸੰਸਾਰ ਉਦਯੋਗਿਕ ਇਕਾਈਆਂ ਵਿੱਚ ਪ੍ਰਾਪਤ ਕੀਤੇ ਸਿਧਾਂਤਕ ਗਿਆਨ ਵਿਚਕਾਰ ਪਏ ਪਾੜੇ ਨੂੰ ਪੂਰਾ ਕਰਨਾ ਸੀ।
ਨਵਾਂ ਸ਼ਹਿਰ ਕੋਪਰੇਟਿਵ ਸ਼ੂਗਰ ਮਿੱਲ, (ਸ਼ਹੀਦ ਭਗਤ ਸਿੰਘ ਨਗਰ) ਦੇ ਸਟਾਫ਼ (ਸ੍ਰੀ ਸ਼ਾਮ ਸੁੰਦਰ ਆਫਿਸ ਸੁਪਰਡੈਂਟ) ਵੱਲੋਂ ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਗਿਆ, ਜਿਨ੍ਹਾਂ ਨੇ ਸੁਵਿਧਾ ਦੇ ਵੱਖ-ਵੱਖ ਸੈਕਸ਼ਨਾਂ ਬਾਰੇ ਮਾਰਗ ਦਰਸ਼ਨ ਕੀਤਾ। ਵਿਦਿਆਰਥੀਆਂ ਨੇ ਕੱਚੇ ਮਾਲ ਦੀ ਖਰੀਦ ਤੋਂ ਲੈ ਕੇ ਅੰਤਮ ਪੜਾਵਾਂ ਤੱਕ, ਥਾਂ-ਥਾਂ ਵਿੱਚ ਸਾਵਧਾਨੀਪੂਰਵਕ ਪ੍ਰਕਿਰਿਆਵਾਂ (ਗੰਨੇ ਤੋਂ ਲੈ ਕੇ ਖੰਡ ਤੱਕ ਦੇ ਪ੍ਰੋਸੈੱਸ) ਨੂੰ ਦੇਖਿਆ। ਵਿਦਿਆਰਥੀਆਂ ਨੇ ਸੱਭ ਤੋਂ ਪਹਿਲਾਂ ਕਿਸਾਨਾਂ ਦੀਆਂ ਟਰੈਕਟਰ-ਟਰੈਲੀਆਂ ਰਾਹੀਂ ਗੰਨਾ ਇੱਕ ਵੱਡੀ ਮਸ਼ੀਨ ਰਾਹੀਂ ਲੋਡ ਹੁੰਦਾ ਦੇਖਿਆ ਇਸ ਤੋਂ ਬਾਅਦ ਸ਼ੂਗਰ ਮਿੱਲ ਦੇ ਅੰਦਰ ਵੱਡੀਆਂ ਮਸ਼ੀਨਾਂ ਰਾਹੀਂ ਗੰਨੇ ਤੋਂ ਰਸ ਨਿਕਲਦਾ ਦੇਖਿਆ ਫਿਰ ਵੱਖ-ਵੱਖ ਪੜਾਵਾਂ ਰਾਹੀਂ ਮਸ਼ੀਨਾਂ ਦੁਆਰਾ ਖੰਡ ਬਣਨ ਦੀ ਪੂਰੀ ਪ੍ਰਕਿਰਿਆ ਨੂੰ ਜਾਣਿਆ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਸ਼ੂਗਰ ਮਿੱਲ ਵਿਚ ਕੰਮ ਕਰਨ ਵਾਲੇ ਵੱਖ-ਵੱਖ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਦੀਆਂ ਸੰਭਾਵਨਾਵਾਂ ਅਤੇ ਉਦਯੋਗਾਂ ਦੀਆਂ ਉਮੀਦਾਂ ਬਾਰੇ ਕੀਮਤੀ ਸਮਝ ਪ੍ਰਾਪਤ ਹੋਈ। ਇਸ ਸ਼ੂਗਰ ਮਿੱਲ ਦੇ ਵਿਦਿਅਕ ਟੂਰ ਰਾਹੀਂ ਵਿਦਿਆਰਥੀਆਂ ਦਾ ਉਦਯੋਗਾਂ ਪ੍ਰਤੀ ਦ੍ਰਿਸ਼ਟੀਕੋਣ ਵਿਸ਼ਾਲ ਹੋਇਆ।

Leave a Reply

Your email address will not be published. Required fields are marked *