ਉਪਲੱਬਧ ਕੋਰਸਾਂ ਵਿੱਚ ਦਾਖਲੇ ਲਈ ਯੋਗਤਾ ਅਤੇ ਸ਼ਰਤਾਂ
ਬੀ.ਏ ਭਾਗ ਪਹਿਲਾ (ਸਮੈਸਟਰ 1)
- ਵਿਦਿਆਰਥੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਕਿਸੇ ਹੋਰ ਪ੍ਰਵਾਨਤ ਬੋਰਡ ਜਾਂ ਸੰਸਥਾ ਤੋਂ ਕਿਸੇ ਵੀ ਸਟਰੀਮ ਵਿੱਚ 10+2 ਜਾਂ ਉਸਦੇ ਬਰਾਬਰ ਦਾ ਮਾਨਤਾ ਪ੍ਰਾਪਤ ਇਮਤਿਹਾਨ ਘੱਟੋ -ਘੱਟ 40% ਅੰਕਾਂ ਨਾਲ ਪਾਸ ਕੀਤਾ ਹੋਵੇ।
ਬੀ.ਏ ਭਾਗ ਦੂਜਾ ਅਤੇ ਤੀਜਾ (ਸਮੈਸਟਰ 3 ਅਤੇ 5)
- ਤੀਸਰੇ ਸਮੈਸਟਰ ਵਿੱਚ ਦਾਖਲਾ ਲੈਣ ਲਈ ਵਿਦਿਆਰਥੀ ਨੂੰ ਪਹਿਲੇ ਦੋ ਸਮੈਸਟਰਾਂ ਦੇ ਘੱਟੋ-ਘੱਟ 50% ਪੇਪਰ ਪਾਸ ਕਰਨੇ ਲਾਜ਼ਮੀ ਹਨ। ਜੇਕਰ ਤੀਜੇ ਸਮੈਸਟਰ ਦੇ ਦਾਖਲੇ ਵੇਲੇ ਦੂਜੇ ਸਮੈਸਟਰ ਦਾ ਨਤੀਜਾ ਨਹੀਂ ਆਇਆ ਤਾਂ ਦਾਖਲਾ ਆਰਜ਼ੀ ਤੌਰ ਤੇ ਕੀਤਾ ਜਾ ਸਕਦਾ ਹੈ ਪਰੰਤੂ ਵਿਦਿਆਰਥੀ ਤੀਜੇ ਸਮੈਸਟਰ ਦਾ ਇਮਤਿਹਾਨ ਤਾਂ ਦੇ ਸਕਦਾ ਹੈ ਜੇ ਉਹ ਪਿਛਲੇ 2 ਸਮੈਸਟਰਾਂ ਦੇ 50% ਪੇਪਰਾਂ ਵਿੱਚੋਂ ਪਾਸ ਹੋਵੇਗਾ।
- ਪੰਜਵੇਂ ਸਮੈਸਟਰ ਦੇ ਦਾਖਲੇ ਵੇਲੇ ਪਹਿਲੇ 4 ਸਮੈਸਟਰਾਂ ਦੇ ਕੁੱਲ ਪੇਪਰਾਂ ਵਿੱਚੋਂ 50% ਪੇਪਰਾਂ ਨੂੰ ਪਾਸ ਕਰਨਾ ਜ਼ਰੂਰੀ ਹੈ।
ਬੀ.ਕਾਮ ਭਾਗ ਪਹਿਲਾ (ਸਮੈਸਟਰ 1)
- ਵਿਦਿਆਰਥੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਕਿਸੇ ਹੋਰ ਪ੍ਰਵਾਨਤ ਬੋਰਡ ਤੋਂ ਕਾਮਰਸ ਸਟਰੀਮ ਵਿੱਚ 10+2 ਜਾਂ ਉਸ ਦੇ ਬਰਾਬਰ ਦਾ ਮਾਨਤਾ ਪ੍ਰਾਪਤ ਕੋਰਸ ਘੱਟੋ-ਘੱਟ 40% ਅੰਕਾਂ ਨਾਲ ਪਾਸ ਕੀਤਾ ਹੋਵੇ।
- ਵਿਦਿਆਰਥੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਕਿਸੇ ਹੋਰ ਪ੍ਰਵਾਨਤ ਬੋਰਡ ਤੋਂ ਆਰਟਸ ਸਟਰੀਮ ਵਿੱਚ (ਅਕਾਊਂਟਸ/ਗਣਿਤ/ਅਰਥ-ਸ਼ਾਸ਼ਤਰ/ਮੈਨੇਜਮੈਂਟ ਨਾਲ)10+2 ਜਾਂ ਉਸ ਦੇ ਬਰਾਬਰ ਦਾ ਮਾਨਤਾ ਪ੍ਰਾਪਤ ਕੋਰਸ ਘੱਟੋ-ਘੱਟ 45% ਅੰਕਾਂ ਨਾਲ ਪਾਸ ਕੀਤਾ ਹੋਵੇ।
- ਜਿਹੜੇ ਵਿਦਿਆਰਥੀ ਉਪਰੋਕਤ ਲੜੀ ਨੰ. 1 ਅਤੇ 2 ਅਧੀਨ ਨਹੀਂ ਆਉਂਦੇ ਉਹਨਾਂ ਨੇ 10+2 ਘੱਟੋ-ਘੱਟ 50% ਅੰਕਾਂ ਨਾਲ ਪਾਸ ਕੀਤਾ ਹੋਵੇ।
ਬੀ.ਕਾਮ ਭਾਗ ਦੂਜਾ ਅਤੇ ਤੀਜਾ (ਸਮੈਸਟਰ 3 ਅਤੇ 5)
- ਤੀਸਰੇ ਸਮੈਸਟਰ ਵਿੱਚ ਦਾਖਲਾ ਲੈਣ/ਪਰਮੋਟ ਕਰਨ ਲਈ ਵਿਦਿਆਰਥੀ ਨੂੰ ਪਹਿਲੇ ਦੋ ਸਮੈਸਟਰਾਂ ਦੇ ਘੱਟੋ ਘੱਟ 50% ਪੇਪਰ ਪਾਸ ਕਰਨੇ ਲਾਜ਼ਮੀ ਹਨ। ਜੇਕਰ ਤੀਜੇ ਸਮੈਸਟਰ ਦੇ ਦਾਖਲੇ ਵੇਲੇ ਦੂਜੇ ਸਮੈਸਟਰ ਦਾ ਨਤੀਜਾ ਨਹੀਂ ਆਇਆ ਤਾਂ ਦਾਖਲਾ ਆਰਜ਼ੀ ਤੌਰ ਤੇ ਕੀਤਾ ਜਾ ਸਕਦਾ ਹੈ ਪਰੰਤੂ ਵਿਦਿਆਰਥੀ ਤੀਜੇ ਸਮੈਸਟਰ ਦਾ ਇਮਤਿਹਾਨ ਤਾਂ ਦੇ ਸਕਦਾ ਹੈ ਜੇ ਉਹ ਪਿਛਲੇ 2 ਸਮੈਸਟਰਾਂ ਦੇ 50% ਪੇਪਰਾਂ ਵਿੱਚੋਂ ਪਾਸ ਹੋਵੇਗਾ।
- ਪੰਜਵੇਂ ਸਮੈਸਟਰ ਵਿੱਚ ਦਾਖਲੇ/ਪਰਮੋਟ ਕਰਨ ਵੇਲੇ ਪਹਿਲੇ 4 ਸਮੈਸਟਰਾਂ ਦੇ ਕੁੱਲ ਪੇਪਰਾਂ ਵਿੱਚੋਂ 50% ਪੇਪਰਾਂ ਨੂੰ ਪਾਸ ਕਰਨਾ ਲਾਜ਼ਮੀ ਹੋਵੇਗਾ।
ਜ਼ਰੂਰੀ ਨੋਟ:
- ਜਿਹਨਾਂ ਵਿਦਿਆਰਥੀਆਂ ਨੇ 10+2 ਪੰਜਾਬ ਸਕੂਲ ਸਿੱਖਿਆ ਬੋਰਡ, ਬੋਰਡ ਆਫ ਸਕੂਲ ਐਜੂਕੇਸ਼ਨ ਹਰਿਆਣਾ, ਹਿਮਾਚਲ ਬੋਰਡ ਆਫ ਸਕੂਲ ਐਜੂਕੇਸ਼ਨ, ਸੀ ਬੀ ਐੱਸ ਈ ਜਾਂ ਆਈ ਸੀ ਐੱਸ ਈ ਬੋਰਡ ਤੋਂ ਪਾਸ ਕੀਤੀ ਹੈ ਉਨ੍ਹਾਂ ਨੂੰ ਛੱਡ ਕੇ ਦੂਜੇ ਰਾਜਾਂ ਦੇ ਬੋਰਡਾਂ ਤੋਂ 10+2 ਕਰਨ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਜਾਰੀ ਪਾਤਰਤਾ ਸਰਟੀਫਿਕੇਟ ਪੇਸ਼ ਕਰਨਾ ਪਵੇਗਾ।
- ਜਿਹੜੇ ਵਿਦਿਆਰਥੀ ਹੇਠਲੀ ਪ੍ਰੀਖਿਆ ਬਾਹਰਲੇ ਰਾਜਾਂ ਦੇ ਬੋਰਡ/ਯੂਨੀਵਰਸਿਟੀ ਤੋਂ ਪਾਸ ਕਰਨ ਉਪਰੰਤ ਕਾਲਜ ਵਿੱਚ ਦਾਖਲਾ ਲੈਂਦੇ ਹਨ, ਉਹ ਆਪਣਾ ਅਸਲ ਮਾਈਗ੍ਰੇਸ਼ਨ ਸਰਟੀਫਿਕੇਟ ਅਤੇ ਅਸਲ ਡਿਟੇਲ ਮਾਰਕਸ ਕਾਰਡ ਕਾਲਜ ਵਿੱਚ ਜਮਾਂ ਕਰਵਾਉਣਗੇ। ਇਹ ਦਸਤਾਵੇਜ਼ ਯੂਨੀਵਰਸਿਟੀ ਨੂੰ ਰਜਿਸਟ੍ਰੇਸ਼ਨ ਲਈ ਭੇਜੇ ਜਾਣਗੇ। ਯੂਨੀਵਰਸਿਟੀ ਵੱਲੋਂ ਵਾਪਸ ਆਉਣ ਤੇ ਦਸਤਾਵੇਜ਼ ਕਾਲਜ ਤੋਂ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਵਿਦਿਆਰਥੀ ਦੀ ਹੋਵੇਗੀ।
- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਸੰਬੰਧਤ ਕਾਲਜਾਂ ਦੇ ਵਿਦਿਆਰਥੀਆਂ ਨੂੰ ਬੀ.ਏ ਸਮੈਸਟਰ 3 ਅਤੇ ਬੀ.ਏ ਸਮੈਸਟਰ 5 ਵਿੱਚ ਦਾਖਲਾ ਤਦ ਹੀ ਮਿਲੇਗਾ ਜੇਕਰ ਉਨ੍ਹਾਂ ਦੇ ਵਿਸ਼ੇ ਇਸ ਕਾਲਜ ਵਿੱਚ | ਉਪਲੱਬਧ ਹੋਣਗੇ।
- ਪਹਿਲੇ ਸਮੈਸਟਰ ਤੋਂ ਦੂਜੇ ਸਮੈਸਟਰ ਲਈ, ਤੀਜੇ ਸਮੈਸਟਰ ਤੋਂ ਚੌਥੇ ਸਮੈਸਟਰ ਲਈ,ਪੰਜਵੇਂ ਸਮੈਸਟਰ ਤੋਂ ਛੇਵੇਂ ਸਮੈਸਟਰ ਵਿੱਚ ਜਾਣ ਲਈ ਕੋਈ ਸ਼ਰਤ ਨਹੀਂ ਹੋਵੇਗੀ।