ਕਾਲਜ ਕੈਂਪਸ ਵਿੱਚ ਅਨੁਸਾਸ਼ਨ ਸਬੰਧੀ ਨਿਯਮ
- ਵਿਦਿਆਰਥੀ ਨੂੰ ਆਪਣੀ ਫੀਸ ਦੀ ਰਸੀਦ ਸਾਂਭ ਕੇ ਰੱਖਣੀ ਹੋਵੇਗੀ। ਰਸੀਦ ਨਾ ਹੋਣ ਤੇ ਵਿਦਿਆਰਥੀ ਦਾ ਸ਼ਨਾਖਤੀ ਕਾਰਡ (Identity Card) ਨਹੀਂ ਬਣਾਇਆ ਜਾਵੇਗਾ।
- ਕਾਲਜ ਵਿੱਚ ਆਉਣ ਸਮੇਂ ਆਪਣਾ ਸ਼ਨਾਖਤੀ ਕਾਰਡ ਆਪਣੇ ਕੋਲ ਰੱਖਣਾ ਹੋਵੇਗਾ ।
- ਸ਼ਨਾਖਤੀ ਕਾਰਡ ਗੁੰਮ ਹੋਣ ਤੇ ਐੱਫ ਆਈ ਆਰ ਦਰਜ ਕਰਾਉਣ ਦੇ ਨਾਲ ਲੋੜੀਂਦੀ ਫੀਸ ਵੀ ਭਰਨੀ ਪਵੇਗੀ।
- ਕਾਲਜ ਕੈੰਪਸ ਅਤੇ ਸੰਪਤੀ ਦੀ ਸਾਂਭ ਸੰਭਾਲ ਹਰ ਵਿਦਿਆਰਥੀ ਦਾ ਬੁਨਿਆਦੀ ਫਰਜ਼ ਹੈ।ਕਾਲਜ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ ਅਤੇ ਜ਼ੁਰਮਾਨਾ ਵੀ ਲੱਗੇਗਾ।
- ਕਾਲਜ ਵਿੱਚ ਆਉਣ ਸਮੇਂ ਹਰ ਵਿਿਦਆਰਥੀ ਸਲੀਕੇ ਵਾਲੀ ਡਰੈੱਸ ਪਾ ਕੇ ਆਵੇਗਾ ।
- ਕੋਈ ਵੀ ਵਿਦਿਆਰਥੀ ਕਾਲਜ ਕੈਂਪਸ ਵਿੱਚ ਕਿਸੇ ਹੋਰ ਬਾਹਰਲੇ ਵਿਅਕਤੀ ਨੂੰ ਲੈ ਕੇ ਨਹੀਂ ਆਵੇਗਾ ।
- ਕਾਲਜ ਕੈਂਪਸ ਵਿੱਚ ਰੈਗਿੰਗ ਦੀ ਸਖਤ ਮਨਾਹੀ ਹੈ ਰੈਗਿੰਗ ਸਬੰਧੀ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਨੂੰ ਕਾਲਜ ਵਿੱਚੋਂ ਨਿਲੰਬਿਤ ਵੀ ਕੀਤਾ ਜਾ ਸਕਦਾ ਹੈ ।
- ਕਾਲਜ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਕਰਨ ਦੀ ਸਖਤ ਮਨਾਹੀ ਹੈ।ਅਜਿਹਾ ਕਰਦੇ ਹੋਏ ਪਕੜੇ ਜਾਣ ਤੇ ਵਿਦਿਆਰਥੀ ਨੂੰ ਤੁਰੰਤ ਕਾਲਜ ਵਿੱਚੋਂ ਕੱਢ ਦਿੱਤਾ ਜਾਵੇਗਾ।