ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਦਾ ਦੂਸਰਾ ਸਾਲਾਨਾ ਇਨਾਮ ਵੰਡ ਤੇ ਕਾਨਵੋਕੇਸ਼ਨ ਸਮਾਰੋਰ ਕਰਵਾਇਆ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਸ੍ਰੀ ਹਰਜਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਾਲਾਨਾ ਇਨਾਮ ਵੰਡ ਤੇ ਕਾਨਵੋਕੇਸ਼ਨ ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਨ ਦੁਆਰਾ ਕੀਤੀ ਗਈ। ਸਮਾਗਮ ‘ਤੇ ਪਹੁੰਚੇ ਹੋਏ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕਰਨ ਤੋਂ ਬਾਅਦ ਪ੍ਰੋ. ਪ੍ਰਿਆ ਬਾਵਾ ਨੇ ਸਾਲਾਨਾ ਰਿਪੋਰਟ (ਸ਼ੈਸ਼ਨ 2023 24) ਪੜ੍ਹੀ ਗਈ ਜਿਸ ਵਿਚ ਉਨ੍ਹਾਂ ਨੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ।
ਕਾਨਵੋਕੇਸ਼ਨ ਸਮਾਰੋਹ ਦੇ ਮੁੱਖ ਮਹਿਮਾਨ ਡਿਪਟੀ ਡਾਇਰੈਕਟਰ ਸ੍ਰੀ ਹਰਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਕਿਹਾ ਕਿ ਸਾਲਾਨਾ ਇਨਾਮ ਵੰਡ ਤੇ ਕਾਨਵੋਕੇਸ਼ਨ ਇਕ ਅਜਿਹਾ ਸਮਾਰੋਹ ਹੈ ਜਿੱਥੇ ਅਸੀਂ ਆਪਣੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਮਾਨਤਾ ਦੇਣ ਅਤੇ ਮਨਾਉਣ ਲਈ ਇੱਕਠੇ ਹੁੰਦੇ ਹਾਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਸਮਾਜ ਸੇਵੀ ਕਾਰਜਾਂ ਵਿਚ ਸ਼ਮੂਲੀਅਤ ਕਰਕੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਪ੍ਰਿੰਸੀਪਲ ਸਿੰਮੀ ਜੌਹਲ ਨੇ ਸੰਬੋਧਿਤ ਹੁੰਦੇ ਕਿਹਾ ਕਿ ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਵਿਖੇ ਸਾਲਾਨਾ ਇਨਾਮ ਵੰਡ ਤੇ ਕਾਨਵੋਕੇਸ਼ਨ ਸਮਾਰੋਹ ਨਾ ਸਿਰਫ ਅਕਾਦਮਿਕ ਪ੍ਰਾਪਤੀਆਂ ਦਾ ਜਸ਼ਨ ਹੈ, ਸਗੋਂ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿਚ ਹੋਰ ਉੱਚ ਉੱਪਲੱਭਦੀਆਂ ਪ੍ਰਾਪਤ ਕਰਨ ਲਈ ਪ੍ਰੇਰਦਾ ਹੈ। ਸਾਨੂੰ ਬਹੁਤ ਖੁਸ਼ੀ ਹੈ ਕਿ ਇਸ ਸ਼ੁੱਭ ਮੌਕੇ ਲਈ ਮੁੱਖ ਮਹਿਮਾਨ ਵਜੋਂ ਡਿਪਟੀ ਡਾਇਰੈਕਟਰ ਸ੍ਰੀ ਹਰਜਿੰਦਰ ਸਿੰਘ ਨੇ ਸਾਡੇ ਸੱਦੇ ਨੂੰ ਸਵੀਕਾਰ ਕੀਤਾ ਹੈ। ਪ੍ਰਿੰਸੀਪਲ ਸਿੰਮੀ ਜੌਹਲ ਨੇ ਸਤਿਕਾਰਯੋਗ ਮਹਿਮਾਨਾਂ, ਸਮੂਹ ਕਾਲਜ ਸਟਾਫ ਮੈਂਬਰਜ਼, ਕਾਲਜ ਦੇ ਵਿਦਿਆਰਥੀਆਂ ਉਨ੍ਹਾਂ ਦੇ ਮਾਪਿਆਂ ਨੂੰ ਇਸ ਮਹੱਤਵਪੂਰਨ ਮੌਕੇ ‘ਤੇ ਸ਼ਾਮਲ ਹੋਣ ਲਈ ਧੰਨਵਾਦ ਕੀਤਾ।
ਕਾਲਜ ਦੇ ਸੈਸ਼ਨ 2021-2022 ਅਤੇ 2022-23 ਦੇ ਬੀ.ਏ/ ਬੀ.ਕਾਮ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸੇ ਦੌਰਾਨ ਸੈਸ਼ਨ 2021-2022 ਅਤੇ 2022-23 ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੀ ਪ੍ਰਦਾਨ ਕੀਤੀਆਂ ਗਈਆਂ।
ਇਸ ਮੌਕੇ ਕਾਲਜ ਵੱਲੋਂ ਫੇਅਰਵੈੱਲ ਪਾਰਟੀ ਦਾ ਵੀ ਆਯੋਜਨ ਕੀਤਾ ਗਿਆ। ਜਿਸ ਵਿਚ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿਚ ਕਾਲਜ ਵਿਦਿਆਰਥੀਆਂ ਵੱਲੋਂ ਗਿੱਧਾ (ਗੁਰਵਿੰਦਰ ਕੌਰ ਬੀ.ਕਾਮ. ਭਾਗ-1, ਜਸਪ੍ਰੀਤ ਕੌਰ, ਰਾਜਦੀਪ ਕੌਰ ਬੀ.ਏ.ਭਾਗ-3 ਵੱਲੋਂ), ਭੰਗੜਾ (ਪ੍ਰਭਜੋਤ ਸਿੰਘ ਬੀ.ਏ.ਭਾਗ-2, ਵਿਕਰਮ ਕੁਮਾਰ ਬੀ.ਕਾਮ.ਭਾਗ-2 ਵੱਲੋਂ) ਅਤੇ ਸਭਿਆਚਾਰਕ ਗੀਤ ਦੀ ਪੇਸ਼ਕਾਰੀ (ਰਾਜਦੀਪ ਕੌਰ ਬੀ.ਏ.ਭਾਗ- 3 ਅਤੇ ਹਰਸ਼ਦੀਪ ਸਿੰਘ ਬੀ.ਏ.ਭਾਗ-2 ਵੱਲੋਂ) ਕੀਤੀ ਗਈ। ਫੇਅਰਵੱਲ ਪਾਰਟੀ ਦੇ ਦੌਰਾਨ ਬੀਰੁ (ਬੀ.ਏ.ਭਾਗ-3) ਨੂੰ ਮਿਸਟਰ ਫੇਅਰਵੱਲ ਜਸਪ੍ਰੀਤ (ਬੀ.ਕਾਮ.ਭਾਗ-3) ਨੂੰ ਮਿਸ ਫੇਅਰਵੱਲ ਦਾ ਦਾ ਖਿਤਾਬ ਦਿੱਤਾ ਗਿਆ।
ਸਮਾਗਮ ਦੇ ਅੰਤ ਵਿਚ ਪ੍ਰਿੰਸੀਪਲ ਸਿੰਮੀ ਜੌਹਲ ਵੱਲੋਂ ਦੁਬਾਰਾ ਇਸ ਖੁਸ਼ੀ ਦੇ ਮੌਕੇ ‘ਤੇ ਪਹੁੰਚੀਆਂ ਪ੍ਰਮੁੱਖ ਸਖਸ਼ੀਅਤਾਂ ਡਿਪਟੀ ਡਾਇਰੈਕਟਰ ਸ੍ਰੀ ਹਰਜਿੰਦਰ ਸਿੰਘ ਅਤੇ ਉਨ੍ਹਾਂ ਦੇ ਜੀਵਨ ਸਾਥੀ ਸ੍ਰੀਮਤੀ ਜਸਵਿੰਦਰ ਕੌਰ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੀ ਸਫਲਤਾ ਲਈ ਪ੍ਰੋ. ਪ੍ਰਿਆ ਬਾਵਾ, ਪ੍ਰੋ. ਬਲਜੀਤ ਕੌਰ, ਪ੍ਰੋ. ਸੋਨੀਆ, ਪ੍ਰੋ. ਪਰਮਜੀਤ ਕੌਰ, ਪ੍ਰੋ. ਨੇਹਾ ਰਾਣੀ, ਪ੍ਰੋ. ਜਸਵਿੰਦਰ ਰੱਲ ਪ੍ਰੋ. ਹਰਿੰਦਰਜੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਪ੍ਰਿੰਸੀਪਲ ਸਿੰਮੀ ਜੌਹਲ, ਡਿਪਟੀ ਡਾਇਰੈਕਟਰ ਸ੍ਰੀ ਹਰਜਿੰਦਰ ਸਿੰਘ, ਸ੍ਰੀਮਤੀ ਜਸਵਿੰਦਰ ਕੌਰ ਸਮੂਹ ਕਾਲਜ ਸਟਾਫ, ਕਾਲਜ ਵਿਦਿਆਰਥੀ ਆਦਿ ਹਾਜ਼ਰ ਸਨ।