ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਵਿਖੇ ਮਿਤੀ 9-8-24 ਨੂੰ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਪ੍ਰਿੰਸੀਪਲ ਸ੍ਰੀਮਤੀ ਸਿੰਮੀ ਜੌਹਲ ਦੀ ਅਗਵਾਈ ਹੇਠ ਕਾਲਜ ਦੇ ਐਨ.ਐਸ.ਐਸ ਵਿਭਾਗ ਦੁਆਰਾ ਸਾਹਿਬ ਕ੍ਰਾਈਮ ਉਪਰ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਐਨ.ਐਸ.ਐਸ ਅਫਸਰ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋਫੈਸਰ ਜਸਵਿੰਦਰ ਰੱਲ ਦੁਆਰਾ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਦੇ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੰਦਿਆਂ ਹੋਇਆਂ ਇਸ ਤੋਂ ਬਚਣ ਲਈ ਹਦਾਇਤਾਂ ਵੀ ਦਿੱਤੀਆਂ ।ਇਸ ਸੈਮੀਨਾਰ ਦੌਰਾਨ ਉਨਾਂ ਦੁਆਰਾ ਵਿਦਿਆਰਥੀਆਂ ਨੂੰ ਵੱਖਰੇ- ਵੱਖਰੇ ਕਿਸਮ ਦੇ ਸਾਈਬਰ ਕ੍ਰਾਈਮ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਨਾਲ ਹੀ ਉਹਨਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਨਾਲ ਅਗਰ ਕਦੀ ਵੀ ਭਵਿੱਖ ਕੋਈ ਅਜਿਹਾ ਕਰਾਈਮ ਵਾਪਰਦਾ ਹੈ ਤਾਂ ਸਾਈਬਰ ਕ੍ਰਾਈਮ ਬਿਊਰੋ ਦੇ ਨੰਬਰ 1930 ਦੇ ਉੱਪਰ ਜਾ ਕੇ ਆਪਣੀ ਕੰਪਲੇਂਟ ਦਰਜ ਕਰਾ ਸਕਦੇ ਹਨ।
ਇਸ ਤੋਂ ਪਹਿਲਾਂ ਉਹ ਇਸ ਕਰਾਈਮ ਤੋਂ ਬਚਣ ਲਈ ਆਪਣੇ ਆਪ ਨੂੰ ਹਰ ਸਮੇਂ ਚੁਕੰਨਾ ਰੱਖਣ । ਉਹਨਾਂ ਦੁਆਰਾ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੁਆਰਾ ਆਪਣੇ ਦੇਸ਼ ਦੇ ਨਾਗਰਿਕਤਾ ਨੂੰ ਇਸ ਕਰਾਈਮ ਤੋਂ ਬਚਣ ਵਾਸਤੇ ਵੱਖਰਾ ਵਿਭਾਗ ਬਣਾਇਆ ਗਿਆ ਹੈ ਜੋ ਕਿ ਜੁਰਮ ਦੀਆਂ ਇਹਨਾਂ ਨਵੀਆਂ ਤਰਕੀਬਾਂ ਨੂੰ ਰੋਕ ਲਾ ਸਕੇ ਅਤੇ ਭਾਰਤ ਨੂੰ ਵਿਕਾਸ ਦੇ ਰਾਹ ਤੇ ਲਿਜਾ ਸਕੇ। ਵਿਦਿਆਰਥੀਆਂ ਲਈ ਅਜਿਹੇ ਸੈਮੀਨਾਰ ਆਯੋਜਨ ਕਰਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅਪਰਾਧ ਦੇ ਇਹਨਾਂ ਨਵੇਂ ਤਰੀਕਿਆਂ ਬਾਰੇ ਦੱਸਣਾ ਅਤੇ ਉਨਾਂ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ਜਿਸ ਨਾਲ ਨਾਗਰਿਕ ਭਵਿੱਖ ਵਿੱਚ ਆਪਣੇ ਆਪ ਨੂੰ ਤੇ ਆਪਣੇ ਆਸ ਪਾਸ ਦੇ ਲੋਕਾਂ ਨੂੰ ਇਸ ਤੋਂ ਬਚਾ ਸਕਣ। ਇਸ ਸੈਮੀਨਾਰ ਦੌਰਾਨ ਸਮੂਹ ਵਿਦਿਆਰਥੀ ਅਤੇ ਸਟਾਫ ਸ਼ਾਮਿਲ ਸਨ।