ਦਾਖਲੇ ਸਬੰਧੀ ਨਿਯਮ

  1. ਕਾਲਜ ਵਿੱਚ ਦਾਖਲ਼ਾ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਅਕਾਦਮਿਕ ਮੈਰਿਟ ਦੇ ਆਧਾਰ ਤੇ ਕੀਤਾ ਜਾਵੇਗਾ ।ਇਸ ਲਈ ਵਿਦਿਆਰਥੀ ਆਪਣਾ ਦਾਖਲਾ ਫਾਰਮ ਨਿਸ਼ਚਿਤ ਕੀਤੀ ਗਈ ਮਿਤੀ ਤੋਂ ਪਹਿਲਾਂ ਆਨਲਾਈਨ ਭਰਨ ਜਾਂ ਖੁਦ ਜਮ੍ਹਾਂ ਕਰਵਾਉਣ।
  2. ਕਾਲਜ ਦੇ ਪੁਰਾਣੇ ਵਿਦਿਆਰਥੀ ਜਿਨ੍ਹਾਂ ਨੇ ਸ਼ਰਤਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਪਹਿਲਾ ਇਮਤਿਹਾਨ ਨਹੀਂ ਦਿੱਤਾ, ਉਨ੍ਹਾਂ ਨੂੰ ਵੀ ਦਾਖਲਾ ਵਰਤਮਾਨ ਮੈਰਿਟ ਅਨੁਸਾਰ ਹੀ ਦਿੱਤਾ ਜਾਵੇਗਾ ।
  3. 10+2 ਵਿੱਚੋਂ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਨੂੰ ਬੀ.ਏ/ਬੀ.ਕਾਮ ਸਮੈਸਟਰ 1 ਵਿੱਚ ਦਾਖਲਾ ਤਾਂ ਹੀ ਦਿੱਤਾ ਜਾਵੇਗਾ ਜੇਕਰ ਯੂਨੀਵਰਸਿਟੀ ਵੱਲੋਂ ਇਸ ਬਾਰੇ ਹਦਾਇਤਾਂ ਪ੍ਰਾਪਤ ਹੋਣਗੀਆਂ ।
  4. ਦਾਖਲੇ/ਇੰਟਰਵਿਊ ਸਮੇਂ ਵਿਦਿਆਰਥੀ ਨੂੰ ਅਸਲ ਸਰਟੀਫਿਕੇਟ ਦਿਖਾਉਣੇ ਲਾਜ਼ਮੀ ਹਨ ।
  5. ਦਾਖਲਾ ਕਮੇਟੀ ਦੁਆਰਾ ਸਿਲੈਕਸ਼ਨ ਕਰ ਲਏ ਜਾਣ ਤੇ ਵਿਦਿਆਰਥੀ ਨੇ 48 ਘੰਟੇ ਦੇ ਅੰਦਰ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ।ਇਸ ਤਰ੍ਹਾਂ ਨਾ ਕਰਨ ਦੀ ਸੂਰਤ ਵਿੱਚ ਸੀਟ ਕੈਂਸਲ ਹੋ ਜਾਵੇਗੀ ਅਤੇ ਮੈਰਿਟ ਅਨੁਸਾਰ ਅਗਲੇ ਵਿਿਦਆਰਥੀ ਨੂੰ ਦਾਖਲਾ ਦੇ ਦਿੱਤਾ ਜਾਵੇਗਾ।
  6. ਉਮੀਦਵਾਰ ਨੂੰ ਦਾਖਲੇ ਲਈ ਬਿਨਾਂ ਕੋਈ ਕਾਰਨ ਦੱਸੇ ਨਾਂਹ ਕੀਤੀ ਜਾ ਸਕਦੀ ਹੈ।ਪ੍ਰਿੰਸੀਪਲ ਦਾ ਫੈਸਲਾ ਅੰਤਿਮ ਹੋਵੇਗਾ।
  7. ਦਾਖਲਾ ਫਾਰਮ ਭਰਨ ਤੋਂ ਪਹਿਲਾਂ ਵਿਦਿਆਰਥੀ ਅਤੇ ਮਾਪਿਆਂ ਲਈ ਪ੍ਰਾਸਪੈਕਟਸ ਚੰਗੀ ਤਰ੍ਹਾਂ ਪੜ੍ਹ ਲੈਣਾ ਜ਼ਰੂਰੀ ਹੈ।

ਦਾਖਲਾ ਲੈਣ ਲਈ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ

  1. ਮੈਟ੍ਰਿਕ ਦੇ ਸਰਟੀਫਿਕੇਟ ਦੀ ਕਾਪੀ
  2. 10+2 ਦੇ ਡੀ ਐੱਮ ਸੀ ਸਰਟੀਫਿਕੇਟ ਦੀ ਕਾਪੀ
  3. ਮਾਈਗ੍ਰੇਸ਼ਨ ਸਰਟੀਫਿਕੇਟ ( ਸਿਰਫ ਸੀ ਬੀ ਐੱਸ ਈ / ਆਈ ਸੀ ਐੱਸ ਈ ਅਤੇ ਪੰਜਾਬ ਰਾਜ ਤੋਂ ਬਾਹਰਲੇ ਬੋਰਡਾਂ ਤੋਂ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਲਈ)
  4. ਵਿਦਿਆਰਥੀ ਦੇ ਆਧਾਰ ਕਾਰਡ ਦੀ ਕਾਪੀ
  5. ਵਿਦਿਆਰਥੀ ਦੇ ਵੋਟਰ ਕਾਰਡ ਦੀ ਕਾਪੀ
  6. ਵਿਦਿਆਰਥੀ ਦੇ ਆਧਾਰ ਕਾਰਡ ਲੰਿਕ ਬੈਂਕ ਅਕਾਊਂਟ ਦੀ ਕਾਪੀ (ਆਈ ਐੱਫ ਐੱਸ ਸੀ ਕੋਡ ਸਮੇਤ)
  7. ਆਚਰਣ ਸਰਟੀਫਿਕੇਟ
    • ਰੈਗੂਲਰ ਵਿਦਿਆਰਥੀ ਸਕੂਲ/ਸੰਸਥਾ ਮੁਖੀ ਤੋਂ ਜਾਰੀ ਸਰਟੀਫਿਕੇਟ ਲਗਾਉਣਗੇ।
    • ਪ੍ਰਾਈਵੇਟ ਵਿਦਿਆਰਥੀ ਸਰਪੰਚ / ਐੱਮ.ਸੀ ਜਾਂ ਕਿਸੇ ਗਜ਼ਟਿਡ ਅਫਸਰ ਵੱਲੋਂ ਜਾਰੀ ਸਰਟੀਫਿਕੇਟ ਲਗਾਉਣਗੇ ।
  8. ਬਲੱਡ ਗਰੁੱਪ ਸਰਟੀਫਿਕੇਟ
  9. ਰਿਜ਼ਰਵੇਸ਼ਨ ਦਾ ਲਾਭ ਲੈਣ ਲਈ ਸਬੰਧਤ ਕੈਟਾਗਰੀ ਦੇ ਸਰਟੀਫਿਕੇਟ ਦੀ ਕਾਪੀ
  10. ਸਪੋਰਟਸ ਕੈਟਾਗਰੀ ਦੇ ਵਿਦਿਆਰਥੀ ਡਾਇਰੈਕਟਰ ਸਪੋਰਟਸ ਵੱਲੋਂ ਜਾਰੀ ਗ੍ਰੇਡੇਸ਼ਨ ਸਰਟੀਫਿਕੇਟ

ਵਿਦਿਆਰਥੀ ਉਪਰੋਕਤ ਸਰਟੀਫਿਕੇਟ ਆਨ-ਲਾਈਨ ਦਾਖਲਾ ਫਾਰਮ ਨਾਲ ਅਪਲੋਡ ਕਰਨਗੇ।

ਫੀਸਾਂ ਵਿੱਚ ਰਿਆਇਤ ਸੰਬੰਧੀ

  1. ਲਾਇਕ, ਲੋੜਵੰਦ ਅਤੇ ਦਿਵਿਆਂਗ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਨਿਯਮਾਂ ਅਨੁਸਾਰ ਫੀਸ ਵਿੱਚ ਰਿਅਇਤ ਅਤੇ ਮਾਲੀ ਮਦਦ ਵੀ ਦਿੱਤੀ ਜਾਂਦੀ ਹੈ।
  2. ਨਿਯਮਾਂ ਅਨੁਸਾਰ ਸਕੇ ਭੈਣ-ਭਰਾਵਾਂ ਵਿੱਚੋਂ ਇੱਕ ਦਾ ਪੀ ਟੀ ਏ ਫੰਡ ਮਾਫ ਹੋਵੇਗਾ ਪਰੰਤੂ ਇਹ ਰਿਆਇਤ ਪੋਸਟ ਮੈਟਰਿਕ ਸਕਾਲਰਸ਼ਿਪ ਲਈ ਯੋਗ ਵਿਦਿਆਰਥੀਆਂ ਤੇ ਲਾਗੂ ਨਹੀਂ ਹੋਵੇਗੀ।
  3. ਇਸ ਤੋਂ ਇਲਾਵਾ ਕਾਲਜ ਆਪਣੇ ਪੱਧਰ ਤੇ ਰੈੱਡ ਕਰਾਸ ਫੰਡ ਉਪਲੱਬਧ ਹੋਣ ਤੇ ਗਰੀਬ ਵਿਦਿਆਰਥੀਆਂ ਦੀ ਆਰਥਿਕ ਮਦਦ ਵੀ ਕਰਦਾ ਹੈ।