ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਅਲੂਮਨੀ ਮੀਟ 2024ਸਬੰਧੀ ਰਿਪੋਰਟ
ਮਿਤੀ 4-3 2024 ਨੂੰ ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ਼ ਜਾਡਲਾ ਵਿਖੇ ਪ੍ਰਿੰਸੀਪਲ ਮੈਡਮ ਸਿੰਮੀ ਜੌਹਲ ਦੀ ਅਗਵਾਈ ਹੇਠ ਐਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ। ਜਿਸ ਦਾ ਸੰਚਾਲਨ ਪ੍ਰੋਫੈਸਰ ਸੋਨੀਆ ਦੁਆਰਾ ਕੀਤਾ ਗਿਆ। ਇਸ ਐਲੂਮਨੀ ਮੀਟ ਵਿੱਚ ਕਾਲਜ ਵਿੱਚੋਂ ਪੜ੍ਹ ਕੇ ਜਾ ਚੁੱਕੇ ਵਿਦਿਆਰਥੀਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਅਤੇ ਕਾਲਜ ਦੇ ਨਿੱਘੇ ਸੱਦੇ ਉੱਤੇ ਵਿਦਿਆਰਥੀ ਹੁੰਮ ਹੁਮਾ ਕੇ ਕਾਲਜ ਵਿੱਚ ਪਹੁੰਚੇ। ਕਾਲਜ ਵਿੱਚ ਪਹੁੰਚਣ ਤੇ ਪ੍ਰਿੰਸੀਪਲ ਮੈਡਮ ਦੁਆਰਾ ਉਨਾਂ ਦਾ ਸਵਾਗਤ ਕੀਤਾ ਗਿਆ ਅਤੇ ਕਾਲਜ ਦੀਆਂ ਪ੍ਰਾਪਤੀਆਂ ਤੋਂ ਕਾਲਜ ਛੱਡ ਕੇ ਜਾ ਚੁੱਕੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਕਾਲਜ਼ ਵਿੱਚ ਮੌਜੂਦਾ ਚਲ ਰਹੇ ਕੋਰਸ ਅਤੇ ਭਵਿੱਖ ਵਿੱਚ ਚੱਲਣ ਵਾਲੇ ਹੋਰ ਕਈ ਕੋਰਸ ਜਿਸ ਵਿੱਚ ਕੀ ਕਿੱਤਾ ਮੁੱਖੀ ਕੋਰਸ ਵੀ ਸ਼ਾਮਿਲ ਸੀ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਕਾਲਜ਼ ਵਿੱਚ ਡਿਸਟੈਂਸ ਐਜੂਕੇਸ਼ਨ ਜਗਤ ਗੁਰੂ ਨਾਨਕ ਓਪਨ ਯੂਨੀਵਰਸਿਟੀ ਪਟਿਆਲਾ ਦੁਆਰਾ ਚਲਾਏ ਜਾਣ ਵਾਲੇ ਪੋਸਟ ਗ੍ਰੈਜੂਏਸ਼ਨ ਕੋਰਸਾਂ ਤੋਂ ਵੀ ਜਾਣੂ ਕਰਵਾਇਆ ਗਿਆ। ਪੁਰਾਣੇ ਵਿਦਿਆਰਥੀਆਂ ਮਿਲਣੀ ਦੌਰਾਨ ਆਪਣੇ ਕਾਲਜ ਵਿੱਚ ਬਿਤਾਏ ਹੋਏ ਪਲ ਅਤੇ ਆਪਣੇ ਅਨੁਭਵ ਨੂੰ ਦੱਸਦੇ ਹੋਏ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ ਤੇ ਨਾਲ ਹੀ ਕਾਲਜ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਕਾਲਜ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ। ਵਿਦਿਆਰਥੀਆਂ ਦੁਆਰਾ ਗੀਤ ਪੇਸ਼ ਕਰਕੇ ਅਤੇ ਕਾਲਜ ਦੀਆਂ ਗਤੀਵਿਧੀਆਂ ਵਿੱਚ ਲਏ ਗਏ ਭਾਗਾਂ ਨੂੰ ਯਾਦ ਕਰਦੇ ਹੋਏ ਐਲੂਮਨੀ ਮੀਟ ਨੂੰ ਸਫਲ ਬਣਾਇਆ ਗਿਆ। ਇਸ ਮੌਕੇ ਤੇ ਕਾਲਜ ਛੱਡ ਕੇ ਜਾ ਚੁੱਕੇ ਵਿਦਿਆਰਥੀਆਂ ਉੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੇ ਆਪਣੇ ਬਾਰੇ ਦੱਸਿਆ ਜਿਸ ਵਿੱਚੋ ਕਈ ਵਿਦਿਆਰਥੀ ਜੋ ਕਿ ਪੜ੍ਹਾਈ ਦੇ ਨਾਲ -ਨਾਲ ਆਪਣਾ ਕਾਰੋਬਾਰ ਅਤੇ ਹੋਰ ਰੋਜ਼ਗਾਰਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਬਾਰੇ ਵੀ ਕਾਲਜ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ। ਉਹਨਾਂ ਦੁਆਰਾ ਕਾਲਜ ਵਿੱਚ ਉਹਨਾਂ ਦੇ ਸਵਾਗਤ ਤੇ ਪ੍ਰਿੰਸੀਪਲ ਮੈਡਮ ਸਿੰਮੀ ਜੋਹਲ ਅਤੇ ਕਾਲਜ ਦੇ ਸਟਾਫ ਦਾ ਧੰਨਵਾਦ ਕੀਤਾ ਗਿਆ।ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਕਾਲਜ ਦਾ ਅਲੂਮਨੀ ਮੀਟ ਬਹੁਤ ਹੀ ਸਫਲ ਹੋ ਨਿਬੜਿਆ। ਅਲੂਮਨੀ ਮੇਟ ਵਿੱਚ ਕਾਲਜ ਸਟਾਫ ਵਿੱਚੋਂ ਪ੍ਰੋਫੈਸਰ ਸੋਨੀਆ ਪ੍ਰੋਫੈਸਰ ਪ੍ਰੀਆ ਬਾਵਾ ਪ੍ਰੋਫੈਸਰ ਨੇਹਾ ਰਾਣੀ ਅਤੇ ਪ੍ਰੋਫੈਸਰ ਜਸਵਿੰਦਰ ਰੱਲ ਵੀ ਮੌਜੂਦ ਰਹੇ।