ਕਾਲਜ ਕੈਂਪਸ ਵਿੱਚ ਅਨੁਸਾਸ਼ਨ ਸਬੰਧੀ ਨਿਯਮ

  1. ਵਿਦਿਆਰਥੀ ਨੂੰ ਆਪਣੀ ਫੀਸ ਦੀ ਰਸੀਦ ਸਾਂਭ ਕੇ ਰੱਖਣੀ ਹੋਵੇਗੀ। ਰਸੀਦ ਨਾ ਹੋਣ ਤੇ ਵਿਦਿਆਰਥੀ ਦਾ ਸ਼ਨਾਖਤੀ ਕਾਰਡ (Identity Card) ਨਹੀਂ ਬਣਾਇਆ ਜਾਵੇਗਾ।
  2. ਕਾਲਜ ਵਿੱਚ ਆਉਣ ਸਮੇਂ ਆਪਣਾ ਸ਼ਨਾਖਤੀ ਕਾਰਡ ਆਪਣੇ ਕੋਲ ਰੱਖਣਾ ਹੋਵੇਗਾ ।
  3. ਸ਼ਨਾਖਤੀ ਕਾਰਡ ਗੁੰਮ ਹੋਣ ਤੇ ਐੱਫ ਆਈ ਆਰ ਦਰਜ ਕਰਾਉਣ ਦੇ ਨਾਲ ਲੋੜੀਂਦੀ ਫੀਸ ਵੀ ਭਰਨੀ ਪਵੇਗੀ।
  4. ਕਾਲਜ ਕੈੰਪਸ ਅਤੇ ਸੰਪਤੀ ਦੀ ਸਾਂਭ ਸੰਭਾਲ ਹਰ ਵਿਦਿਆਰਥੀ ਦਾ ਬੁਨਿਆਦੀ ਫਰਜ਼ ਹੈ।ਕਾਲਜ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ ਅਤੇ ਜ਼ੁਰਮਾਨਾ ਵੀ ਲੱਗੇਗਾ।
  5. ਕਾਲਜ ਵਿੱਚ ਆਉਣ ਸਮੇਂ ਹਰ ਵਿਿਦਆਰਥੀ ਸਲੀਕੇ ਵਾਲੀ ਡਰੈੱਸ ਪਾ ਕੇ ਆਵੇਗਾ ।
  6. ਕੋਈ ਵੀ ਵਿਦਿਆਰਥੀ ਕਾਲਜ ਕੈਂਪਸ ਵਿੱਚ ਕਿਸੇ ਹੋਰ ਬਾਹਰਲੇ ਵਿਅਕਤੀ ਨੂੰ ਲੈ ਕੇ ਨਹੀਂ ਆਵੇਗਾ ।
  7. ਕਾਲਜ ਕੈਂਪਸ ਵਿੱਚ ਰੈਗਿੰਗ ਦੀ ਸਖਤ ਮਨਾਹੀ ਹੈ ਰੈਗਿੰਗ ਸਬੰਧੀ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਨੂੰ ਕਾਲਜ ਵਿੱਚੋਂ ਨਿਲੰਬਿਤ ਵੀ ਕੀਤਾ ਜਾ ਸਕਦਾ ਹੈ ।
  8. ਕਾਲਜ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਕਰਨ ਦੀ ਸਖਤ ਮਨਾਹੀ ਹੈ।ਅਜਿਹਾ ਕਰਦੇ ਹੋਏ ਪਕੜੇ ਜਾਣ ਤੇ ਵਿਦਿਆਰਥੀ ਨੂੰ ਤੁਰੰਤ ਕਾਲਜ ਵਿੱਚੋਂ ਕੱਢ ਦਿੱਤਾ ਜਾਵੇਗਾ।