ਡਰੱਗ ਅਵੇਅਰਨੈਸ ਪ੍ਰੋਗਰਾਮ ਤਹਿਤ ਐਨ.ਐਸ.ਐਸ. ਵਿਦਿਆਰਥੀਆਂ ਦੁਆਰਾ ਪੋਸਟਰ ਮੇਕਿੰਗ ਮੁਕਾਬਲਾ ਸਬੰਧੀ ਰਿਪੋਰਟ
ਮਿਤੀ 28 ਫਰਵਰੀ 2024 ਨੂੰ ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਵਿਖੇ ਪ੍ਰਿੰਸੀਪਲ ਮੈਡਮ ਸਿੰਮੀ ਜੌਹਲ ਦੀ ਅਗਵਾਈ ਹੇਠ ਐਨ.ਐਸ.ਐਸ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਡਰੱਗ ਅਵੇਨਸ action plan ਤਹਿਤ ਨਸ਼ਾ ਮੁਕਤ ਭਾਰਤ ਉੱਪਰ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਐਨ.ਐਸ.ਐਸ ਵਿਦਿਆਰਥੀਆਂ ਦੇ ਨਾਲ -ਨਾਲ ਕਾਲਜ ਦੇ ਬਾਕੀ ਵਿਦਿਆਰਥੀਆਂ ਦੁਆਰਾ ਵੀ ਭਾਗ ਲਿਆ ਗਿਆ ਅਤੇ ਨਸ਼ਿਆਂ ਦੇ ਉੱਪਰ ਵੱਖ-ਵੱਖ ਪ੍ਰਕਾਰ ਦੇ ਪੋਸਟਰ ਬਣਾਏ ਗਏ ਜਿਸ ਵਿੱਚ ਨਸ਼ਾ ਮੁਕਤ ਭਾਰਤ ਦਾ ਸੰਦੇਸ਼ ਦਿੱਤਾ ਗਿਆ ।ਵਿਦਿਆਰਥੀਆਂ ਦੁਆਰਾ ਇਸ ਵਿੱਚ ਪੋਸਟਰਾਂ ਰਾਹੀਂ ਆਮ ਨਾਗਰਿਕਾਂ ਨੂੰ ਨਸ਼ੇ ਦੇ ਭਿਆਨਕ ਪ੍ਰਭਾਵ ਪ੍ਰਤੀ ਜਾਗਰੂਕ ਕੀਤਾ ਗਿਆ ।ਇਸ ਪੋਸਟਰ ਮੁਕਾਬਲੇ ਵਿੱਚ ਬੀ.ਏ ਭਾਗ ਦੂਜਾ ਦੀ ਵਿਦਿਆਰਥੀ ਮੰਜੂ ਸ਼ਰਮਾ ਦੁਆਰਾ ਪਹਿਲਾ ਸਥਾਨ ਹਾਸਲ ਕੀਤਾ ਗਿਆ ਅਤੇ ਬੀ.ਕਾਮ ਭਾਗ ਦੂਜਾ ਦੇ ਵਿਦਿਆਰਥੀ ਕਿਰਨ ਅਤੇ ਮੁਸਕਾਨ ਦੁਆਰਾ ਦੂਜਾ ਸਥਾਨ ਹਾਸਲ ਕੀਤਾ ਗਿਆ। ਇਸ ਪ੍ਰੋਗਰਾਮ ਦਾ ਸੰਚਾਲਨ ਐਨ.ਐਸ.ਐਸ ਵਿਭਾਗ ਦੇ ਮੁਖੀ ਪ੍ਰੋਫੈਸਰ ਸੋਨੀਆ ਅਤੇ ਵਿਭਾਗ ਦੇ ਮੈਂਬਰ ਪ੍ਰੋਫੈਸਰ ਹਰਿੰਦਰਜੀਤ ਸਿੰਘ ਪ੍ਰੋਫੈਸਰ ਜਸਵਿੰਦਰ ਪ੍ਰੋਫੈਸਰ ਨੇਹਾ ਰਾਣੀ ਦੁਆਰਾ ਕੀਤਾ ਗਿਆ।