(HE-60 Industrial Visit and Exposure) ਅਧੀਨ ਹਾਈਡਰੋਪੋਨਿਕ ਫਰਮ ਪ੍ਰਾਈਵੇਟ ਲਿਮਿਟੇਡ ਦੇ ਵਿਜ਼ਟ ਸੰਬੰਧੀ।
ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਵਿਦਿਆਰਥੀਆਂ ਨੂੰ ਮਿਤੀ 30 ਦਸੰਬਰ 2023 ਨੂੰ ਕਾਲਜ ਪ੍ਰਿੰਸੀਪਲ ਸਿੰਮੀ ਜੌਹਲ ਦੀ ਅਗਵਾਈ ਵਿਚ ਪ੍ਰੋ: ਹਰਿੰਦਰਜੀਤ ਸਿੰਘ ਅਤੇ ਪ੍ਰੋ: ਜਸਵਿੰਦਰ ਰੱਲ੍ਹ ਵੱਲੋਂ ਲੀਫ ਹਾਈਡਰੋਪੋਨਿਕ ਫਰਮ ਪ੍ਰਾਈਵੇਟ ਲਿਮਿਟੇਡ ( ਪਿੰਡ ਟਿਵਾਣਾ, ਡੇਰਾ ਬੱਸੀ) ਲਿਜਾਇਆ ਗਿਆ। ਹਾਈਡਰੋਪੋਨਿਕ ਫਰਮ ਪ੍ਰਾਈਵੇਟ ਲਿਮਿਟੇਡ ਦੇ ਮਾਲਕ ( ਹਰਦੀਪ ਸਿੰਘ ਕਿੰਗਰਾ) ਵੱਲੋਂ ਕਾਲਜ ਪ੍ਰਿੰਸੀਪਲ ਸਿੰਮੀ ਜੌਹਲ ਅਤੇ ਕਾਲਜ ਸਟਾਫ ਮੈਂਬਰਜ਼ ਅਤੇ ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਗਿਆ।
ਇਸ ਵਿਦਿਅਕ ਟੂਰ ਰਾਹੀਂ ਵਿਦਿਆਰਥੀਆਂ ਨੂੰ ਅਧੁਨਿਕ ਢੰਗ ਨਾਲ ਖੇਤੀ ਕਿਵੇਂ ਕੀਤੀ ਜਾਂਦੀ ਹੈ ਇਸ ਤੋਂ ਜਾਣੂ ਕਰਵਾਇਆ ਗਿਆ। ਹਾਈਡਰੋਪੋਨਿਕ ਦੇ ਮਾਲਕ ( ਹਰਦੀਪ ਸਿੰਘ ਕਿੰਗਰਾ) ਦੁਆਰਾ ਖੁਦ ਵਿਦਿਆਰਥੀਆਂ ਨਾਲ ਰੂ-ਬ-ਰੂ ਹੋ ਕੇ ਉਹਨਾਂ ਨੂੰ ਆਪਣੇ ਫਾਰਮ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਉਹ ਕਿਵੇਂ ਪਲਾਂਟ ਦੀ ਗਰੋਥ ਕਰਦੇ ਹਨ ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਹਾਈਡਰੋਪੋਨਿਕ ਪਲਾਂਟ ਵਿੱਚ ਲਿਜਾ ਕੇ ਟਮਾਟਰਾਂ ਦੀਆਂ ਵੱਖ ਵੱਖ ਕਿਸਮਾਂ ਦੇ ਪੌਦੇ ਦਿਖਾਏ ਗਏ ਤੇ ਵਿਦਿਆਰਥੀਆਂ ਨੇ ਵੱਖ-ਵੱਖ ਟਮਾਟਰਾਂ ਨੂੰ ਖਾ ਕੇ ਆਨੰਦ ਵੀ ਮਾਣ ਆ ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਬੈਂਗਨ ਦੇ ਪੌਦਿਆਂ ਦੀਆਂ ਵੱਖ ਵੱਖ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਗਈ ਉਸ ਤੋਂ ਇਲਾਵਾ ਹੋਰ ਅਨੇਕਾਂ ਪ੍ਰਕਾਰ ਦੇ ਪੌਦਿਆਂ ਬਾਰੇ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਦੱਸਿਆ ਇਹਨਾਂ ਪੌਦਿਆਂ ਦੀ ਗਰੋਥ ਲਈ ਮੀਂਹ ਰਾਹੀਂ ਇਕੱਤਰ ਕੀਤੇ ਗਏ ਪਾਣੀ ਨੂੰ ਮਸ਼ੀਨਾਂ ਰਾਹੀਂ ਸ਼ੁੱਧ ਕਰਕੇ ਪਲਾਂਟ ਲਈ ਵਰਤਿਆ ਜਾਂਦਾ ਹੈ ਉਹਨਾਂ ਨੇ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਦਿਆਂ ਹੋਇਆ ਦੱਸਿਆ ਕਿ ਅਸੀਂ ਆਪਣੀ ਫਸਲ ਮੰਡੀ ਵਿੱਚ ਨਹੀਂ ਵੇਚਦੇ ਸਗੋਂ ਵੱਖ-ਵੱਖ ਕੰਪਨੀਆਂ ਖੁਦ ਸਾਡਾ ਪ੍ਰੋਡਕਟ ਖਰੀਦ ਦੀਆਂ ਹਨ।
ਇਸ ਮੌਕੇ ਕਾਲਜ ਪ੍ਰਿੰਸੀਪਲ ਅਤੇ ਕਾਲਜ ਸਟਾਫ ਮੈਂਬਰ ਪ੍ਰੋ. ਪ੍ਰਿਆ ਬਾਵਾ ਪ੍ਰੋ. ਜਸਵਿੰਦਰ ਰਲ,ਪ੍ਰੋ. ਹਰਿੰਦਰਜੀਤ ਸਿੰਘ ਅਤੇ ਕਾਲਜ ਕਲਰਕ ਸੰਜੀਵ ਕੁਮਾਰ ਅਤੇ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ