ਪ੍ਰਮੁੱਖ ਸਕੱਤਰ

ਕ੍ਰਿਸ਼ਨ ਕੁਮਾਰ
ਆਈ.ਏ.ਐੱਸ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ
ਕਿਸੇ ਵਿਅਕਤੀ ਜਾਂ ਸੰਸਥਾ ਦੀ ਪ੍ਰਾਪਤੀ ਸਿਰਫ ਕੁੱਝ ਦਿਨਾਂ ਦੀ ਗੱਲ ਨਹੀਂ ਹੁੰਦੀ ਸਗੋਂ ਇਹ ਇਸ ਪਿੱਛੇ ਲੱਗੀ ਊਰਜਾ ਅਤੇ ਲੰਮੀ ਘਾਲਣਾ ਦਾ ਸਿੱਟਾ ਹੁੰਦੀ ਹੈ।ਸੂਰਜ ਦਾ ਪ੍ਰਕਾਸ਼ ਜਿਸ ਤਰ੍ਹਾਂ ਧਰਤੀ ਦੇ ਹਰ ਕੋਨੇ ਨੂੰ ਰੁਸ਼ਨਾਉਂਦਾ ਹੈ, ਵਿੱਦਿਆ ਦਾ ਪ੍ਰਕਾਸ਼ ਵੀ ਉਸੇ ਤਰ੍ਹਾਂ ਮਨੁੱਖ ਅੰਦਰ ਰੂਹ, ਵਿਚਾਰਾਂ ਅਤੇ ਸਰੋਕਾਰਾਂ ਨੂੰ ਰੁਸ਼ਨਾਉਂਦਾ ਹੈ।ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ (ਸ਼ਹੀਦ ਭਗਤ ਸਿੰਘ ਨਗਰ) ਨੇ ਵਿਦਆਰਥੀਆਂ ਅੰਦਰ ਗਿਆਨ ਦੀ ਲੋਅ ਪੈਦਾ ਕਰਕੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਵੱਖਰਾ ਸਥਾਨ ਬਣਾਇਆ ਹੈ।ਆਪਣੇ ਸੁਨਹਿਰੇ ਇਤਿਹਾਸ ਅੰਦਰ ਇਸ ਕਾਲਜ ਦੀਆਂ ਅਨੇਕਾਂ ਮਾਣ-ਮੱਤੀਆਂ ਪ੍ਰਾਪਤੀਆਂ ਹਨ।
ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਕਾਲਜ ਆਪਣਾ ਪਹਿਲਾ ਪ੍ਰਾਸਪੈਕਟਸ ਛਾਪ ਰਿਹਾ ਹੈ।ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਪ੍ਰਾਸਪੈਕਟਸ ਤੋਂ ਭਵਿੱਖ ਦੇ ਵਿਦਆਰਥੀ ਅਤੇ ਉਹਨਾਂ ਦੇ ਮਾਪੇ ਕਾਲਜ ਦੀਆਂ ਵਿਭੰਨ ਸਰਗਰਮੀਆਂ, ਪ੍ਰਾਪਤੀਆਂ ਅਤੇ ਕੋਰਸਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਉਚਿਤ ਕੋਰਸ ਦੀ ਚੋਣ ਕਰਨ ਦੇ ਸਮਰੱਥ ਹੋ ਸਕਣਗੇ।
ਮੈਂ ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਨਾਲ ਜੁੜੀਆਂ ਸਾਰੀਆਂ ਸਖਸ਼ੀਅਤਾਂ ਨੂੰ ਵਧਾਈ ਦਿੰਦਾ ਹਾਂ ਅਤੇ ਇਹ ਆਸ ਕਰਦਾ ਹਾਂ ਕਿ ਇਹ ਸੰਸਥਾ ਆਉਣ ਵਾਲੇ ਸਮੇਂ ਵਿੱਚ ਆਪਣੀ ਬਿਹਤਰ ਕਾਰਗੁਜ਼ਾਰੀ ਸਦਕਾ ਵਿਦਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਨਵੀਆਂ ਬੁਲੰਦੀਆਂ ਛੁਹੇਗੀ।