ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਵਿਖੇ ‘Women Day’ ਨੂੰ ਮਨਾਉਣ ਸਬੰਧੀ ਰਿਪੋਰਟ
ਮਿਤੀ 7-3-24 ਨੂੰ ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਵਿਖੇ ਪ੍ਰਿੰਸੀਪਲ ਮੈਡਮ ਸਿੰਮੀ ਜੌਹਲ ਦੀ ਅਗਵਾਈ ਹੇਠ ਕਾਲਜ ਦੇ ਐਨ.ਐਸ.ਐਸ ਵਿਭਾਗ ਅਤੇ ਸਮੂਹ ਕਾਲਜ ਦੇ ਵਿਦਿਆਰਥੀਆਂ ਦੁਆਰਾ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਨਾਰੀ ਸ਼ਕਤੀ ਨੂੰ ਸਮਰਪਿਤ ਨਾਰੀ ਦਿਵਸ ਬੜੇ ਹੀ ਜੋਸ਼ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਸੰਚਾਲਨ ਪ੍ਰੋਫੈਸਰ ਨੇਹਾ ਰਾਣੀ ਦੁਆਰਾ ਕੀਤਾ ਗਿਆ ਜਿਸ ਵਿੱਚ ਉਹਨਾਂ ਦੁਆਰਾ ਨਾਰੀ ਦਿਵਸ ਮਨਾਏ ਜਾਣ ਦੇ ਇਤਿਹਾਸ ਨੂੰ ਜਾਣੂ ਕਰਾਉਣਦੇ ਹੋਏ ਔਰਤਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਰਹਿਣ ਬਾਰੇ ਸੰਦੇਸ਼ ਦਿੱਤਾ ਗਿਆ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਵੀ ਵੱਧ ਚੜ ਕੇ ਆਪਣੇ ਵਿਚਾਰ ਸਾਂਝੇ ਕੀਤੇ ਜਿਸ ਵਿੱਚ ਬੀ.ਏ ਭਾਗ ਪਹਿਲਾ ਦੀ ਵਿਦਿਆਰਥਨ ਮੀਨਾਕਸ਼ੀ ਬੀ.ਏ ਭਾਗ ਦੂਜਾ ਦੀ ਵਿਦਿਆਰਥਣ ਜੈਸੀਕਾ ਅਤੇ ਸੁਸ਼ਮਾ ਸਵਰਾਜ ਨੇ ਨਾਰੀ ਸ਼ਕਤੀ ਨੂੰ ਮਜਬੂਤ ਬਣਾਉਣ ਅਤੇ ਆਪਣੀ ਭੂਮਿਕਾ ਨਿਭਾਉਣ ਵਿੱਚ ਆਪਣੇ ਵਿਚਾਰ ਪੇਸ਼ ਕੀਤੇ।

ਇਸ ਤੋਂ ਇਲਾਵਾ ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਪ੍ਰਿੰਸ ਪ੍ਰੀਤੀ ਦੁਆਰਾ ਔਰਤਾਂ ਨੂੰ ਆਪਣੇ ਵਿਰੁੱਧ ਹੋ ਰਹੇ ਅੱਤਿਆਚਾਰ ਪ੍ਰਤੀ ਵਿਰੋਧ ਕਰਨ ਸਬੰਧੀ ਵਿਚਾਰ ਪੇਸ਼ ਕੀਤੇ ਗਏ lਬੀ.ਏ ਭਾਗ ਤੀਜਾ ਦੀ ਵਿਦਿਆਰਥਣ ਰਾਜਦੀਪ ਕੌਰ ਅਤੇ ਜਸਪ੍ਰੀਤ ਕੌਰ ਨੇ ਕਵਿਤਾ ਦੁਆਰਾ ਨਾਰੀ ਨੂੰ ਕਈ ਰੂਪਾ ਵਿੱਚ ਦੁਰਗਾ ਅਤੇ ਸ਼ਕਤੀ ਦੇ ਰੂਪ ਵਿੱਚ ਦਸ ਕੇ ਸਮੂਹ ਵਿਦਿਆਰਥੀਆਂ ਨੂੰ ਨਾਰੀ ਸ਼ਕਤੀ ਬਾਰੇ ਜਾਣੂ ਕਰਵਾਇਆ। ਇਸ ਪ੍ਰੋਗਰਾਮ ਦੌਰਾਨ ਪ੍ਰੋਫੈਸਰ ਪ੍ਰੀਆ ਬਾਵਾ ਦੁਆਰਾ ਇਸਤਰੀਆਂ ਨੂੰ ਮਰਦਾ ਦੇ ਬਰਾਬਰ ਦੱਸਦੇ ਹੋਏ ਸਮਾਨਤਾ ਦੇ ਅਧਿਕਾਰ ਦਾ ਸਹੀ ਪ੍ਰਯੋਗ ਕਰਨ ਲਈ ਜਾਗਰੂਕ ਕੀਤਾ ਅਤੇ ਪ੍ਰੋਫੈਸਰ ਡਾ.ਬਲਜੀਤ ਕੌਰ ਦੁਆਰਾ ਹਰੇਕ ਨਾਰੀ ਨੂੰ ਵਿੱਤੀ ਅਤੇ ਮਾਨਸਿਕ ਤੌਰ ਤੇ ਸਸ਼ਕਤੀਕਰਨ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਦੁਆਰਾ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਇਸਤਰੀਆਂ ਆਪਣੇ ਆਪ ਵਿੱਚ ਇਨ੍ਹਾਂ ਵਿਸ਼ਵਾਸ ਭਰਨ ਕੀ ਉਹ ਹਰ ਕੰਮ ਕਰਨ ਵਿੱਚ ਸਫਲ ਹੋ ਸਕਣ ਅਤੇ ਆਪਣੇ ਕੰਮਾਂ ਲਈ ਆਪਣੇ ਪਿਤਾ, ਪਤੀ ,ਅਤੇ ਭਰਾ ਦੇ ਉੱਪਰ ਨਿਰਭਰ ਨਾ ਰਹਿ ਕੇ ਆਤਮ ਨਿਰਭਰ ਬਣਨ।

ਨਾਰੀ ਸ਼ਕਤੀ ਨੂੰ ਸਮਰਪਿਤ ਨਹਿਰੂ ਯੁਵਾ ਕੇਂਦਰ ਦੁਆਰਾ ਗਰਲਜ ਵਿਦਿਆਰਥੀਆਂ ਦੀ ‘ਫਿਟਨੈਸ ਰੱਨ ਸਲੋਗਨ’ ਤਹਿਤ ਇੱਕ ਦੌੜ ਵੀ ਕਰਵਾਈ ਗਈ ਜਿਸ ਵਿੱਚ 20 ਤੋਂ 25 ਵਿਦਿਆਰਥੀਆਂ ਨੇ ਹਿੱਸਾ ਲਿਆ । ਜਿਸ ਵਿੱਚ ਬੀ .ਕੋਮ ਭਾਗ ਪਹਿਲਾ ਦੀ ਵਿਦਿਆਰਥੀ ਰਾਜਵੀਰ ਕੌਰ ਪਹਿਲੇ ਸਥਾਨ ਤੇ ਰਹੀ ਮਨਦੀਪ ਕੌਰ ਬੀ.ਏ ਭਾਗ ਦੂਜਾ ਦੀ ਵਿਦਿਆਰਥਣ ਦੂਜੇ ਸਥਾਨ ਤੇ ਅਤੇ ਹਰਮਨ ਬੈਂਸ ਬੀ.ਏ ਭਾਗ ਦੂਜਾ ਦੀ ਵਿਦਿਆਰਥਣ ਤੀਜੇ ਸਥਾਨ ਤੇ ਰਹੀ।

ਜੇਤੂ ਵਿਦਿਆਰਥੀਆਂ ਨੂੰ ਨਹਿਰੂ ਯੁਵਾ ਕੇਂਦਰ ਅਤੇ ਕਾਲਜ ਦੇ ਸਮੂਹ ਸਟਾਫ਼ ਦੁਆਰਾ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਮੂਹ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਸਮਾਗਮ ਵਿੱਚ ਐਨ.ਐਸ.ਐਸ ਵਿਭਾਗ ਦੇ ਅਫਸਰ ਪ੍ਰੋਫੈਸਰ ਸੋਨੀਆ ਡਾ. ਬਲਜੀਤ ਕੌਰ ਪ੍ਰੋਫੈਸਰ ਪ੍ਰੀਆ ਬਾਵਾਂ ਦੇ ਨਾਲ ਪ੍ਰੋਫੈਸਰ ਪਰਮਜੀਤ ਕੌਰ ਮੌਜੂਦ ਰਹੇ।

Leave a Reply

Your email address will not be published. Required fields are marked *